ਪੰਜਾਬ

ਫਿਰਕਾਪ੍ਰਸਤੀ ਫੈਲਾਉਂਦੀਆਂ ਫਿਲਮਾਂ ਦਾ ਸਮੁੱਚੇ ਰੂਪ ‘ਚ ਬਾਈਕਾਟ ਹੋਣਾ ਚਾਹੀਦਾ: ਬਾਬਾ ਬਲਬੀਰ ਸਿੰਘ 

ਕੌਮੀ ਮਾਰਗ ਬਿਊਰੋ | January 18, 2025 09:06 PM

ਸ੍ਰੀ ਮੁਕਤਸਰ ਸਾਹਿਬ-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸਿੱਖ ਧਰਮ ਦੇ ਸਿੱਧਾਂਤ ਅਤੇ ਇਤਿਹਾਸ ਸਾਡੇ ਲਈ ਪਵਿੱਤਰ ਹਨ। ਭਾਰਤੀ ਫਿਲਮ ਜਗਤ ਦੀ ਅਭਿਨੇਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਤੋਂ ਐਮ ਪੀ ਕੰਗਣਾ ਰਣੋਤ ਦੀ ਫਿਲਮ ਵਿੱਚ ਸਿੱਖ ਵਿਰੋਧੀ ਸੰਦਰਭਾ ਦੀ ਅੰਸ਼ਤਾ ਹੈ, ਫਿਲਮ ਐਮਰਜੈਂਸੀ `ਤੇ ਪੂਰਨ ਤੌਰ ਤੇ ਰੋਕ ਲਗਣੀ ਚਾਹੀਦੀ ਹੈ। ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਸਖ਼ਤ ਨਿੰਦਿਆਂ ਕਰਦਿਆਂ ਕਿਹਾ ਕਿ ਸਾਡੇ ਵੱਲੋਂ ਪਹਿਲਾਂ ਵੀ ਇਸ ਮਸਲੇ `ਤੇ ਧਿਆਨ ਦਿਵਾਇਆ ਗਿਆ ਸੀ, ਪਰ ਅਫ਼ਸੋਸ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਇਸ ਨੂੰ ਅਣਗੋਲਿਆ ਕੀਤਾ। ਇਹ ਕਾਰਵਾਈ ਨਾਂ ਸਿਰਫ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ, ਸਗੋਂ ਸਮਾਜਕ ਸਹਿਜਤਾ ਤੇ ਪੰਜਾਬ ਦੀ ਏਕਤਾ ਨੂੰ ਵੀ ਖ਼ਤਰੇ ਵਿੱਚ ਪਾਉਂਦੀ ਹੈ। ਸਿੱਖ ਧਰਮ ਦੇ ਇਤਿਹਾਸ ਅਤੇ ਸਿੱਧਾਂਤਾਂ ਦੇ ਖਿਲਾਫ਼ ਫਿਲਮ ਵਿੱਚ ਇਕ ਜਿੰਮੇਵਾਰ ਹਸਤੀ ਵੱਲੋਂ ਇਸ ਤਰਾਂ ਦਰਸਾਉਣ ਨੂੰ ਅਣਦੇਖਿਆ ਨਹੀਂ ਕੀਤੀ ਜਾ ਸਕਦਾ। ਕੰਗਣਾ ਰਣੌਤ ਦੀ ਇਸ ਫਿਲਮ ਵਿੱਚ ਸਿੱਖਾਂ ਨੂੰ ਇੱਕ ਫਿਰਕਾਪ੍ਰਸਤੀ ਵਜੋਂ ਦਰਸਾਇਆ ਗਿਆ ਹੈ, ਜੋ ਇਤਿਹਾਸਕ ਤੱਥਾਂ ਦੇ ਖਿਲਾਫ਼ ਹੈ। ਸਿੱਖ ਧਰਮ ਹਮੇਸ਼ਾ ਮਨੁੱਖਤਾ, ਨਿਆਂ ਅਤੇ ਭਾਈਚਾਰਕ ਦਾ ਪੱਖਪਾਤੀ ਰਿਹਾ ਹੈ। ਇਥੇ ਹੀ ਬੱਸ ਨਹੀਂ ਸਿੱਖ ਪੰਥ ਦੀਆਂ ਸਤਿਕਾਰਯੋਗ, ਮਹਾਨ ਹਸਤੀਆਂ ਦੇ ਜੀਵਨ ਨੂੰ ਤੌਹੀਨਜਨਕ ਸਾਂਝ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਬਿਲਕੁਲ ਵਿਪਰੀਤ ਜਾਣਕਾਰੀ ਪੇਸ਼ ਕੀਤੀ ਗਈ ਹੈ ਜੋ ਕਿ ਸਿੱਖਾਂ ਦੇ ਸ਼ਾਨਾਮੱਤੇ ਇਤਿਹਾਸ ਦਾ ਨਿਰਾਦਰ ਹੈ। ਸਿੱਖ ਧਰਮ ਨੇ ਸਦੀਆਂ ਤੋਂ ਸਮਾਜਿਕ ਸਾਂਝ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ ਹੈ। ਫਿਲਮ ਵਿੱਚ ਦਿੱਤੇ ਗਏ ਸੰਦਰਭ ਫਿਰਕਾਪ੍ਰਸਤੀ ਨੂੰ ਉਕਸਾਉਣ ਵਾਲੇ ਹਨ ਅਤੇ ਇਹ ਸਿੱਖੀ ਦੇ ਮੁੱਢਲੀ ਮੂਲ ਭਾਵਨਾ ਦੇ ਹੀ ਵਿਰੁੱਧ ਹਨ। ਅਸੀਂ ਸਿੱਖ ਪੰਥ, ਧਰਮ ਪ੍ਰੇਮੀਆਂ ਅਤੇ ਪੰਜਾਬ ਹਿਤੈਸ਼ੀਆਂ ਨੂੰ ਅਪੀਲ ਕਰਦੇ ਹਾਂ ਕਿ ਅਜਿਹੀਆਂ ਫਿਲਮਾਂ, ਜੋ ਫਿਰਕਾਪ੍ਰਸਤੀ ਫੈਲਾਉਂਦੀਆਂ ਹਨ ਜਾਂ ਕਿਸੇ ਧਰਮ ਦਾ ਨਿਰਾਦਰ ਕਰਦੀਆਂ ਹਨ, ਉਨ੍ਹਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇ। ਇਹ ਸਿਰਫ ਸਿੱਖ ਧਰਮ ਦਾ ਹੀ ਮਸਲਾ ਨਹੀਂ, ਸਗੋਂ ਸਾਡੇ ਪੰਜਾਬ ਦੀ ਸਾਂਝ ਅਤੇ ਸੱਭਿਆਚਾਰ ਦੀ ਰੱਖਿਆ ਦਾ ਵੀ ਪ੍ਰਸ਼ਨ ਹੈ।

Have something to say? Post your comment

 

ਪੰਜਾਬ

ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ ਮੌਕੇ ਰੋਸ ਪ੍ਰਦਰਸ਼ਨ ਲਈ ਪੁਲ਼ਸ ਕੇਸ ਦਰਜ਼ ਕਰਨ ਦੀ ਕੀਤੀ ਨਿਖੇਧੀ ਬੀਕੇਯੂ ਉਗਰਾਹਾਂ ਵੱਲੋਂ ਭਾਕਿਯੂ ਕ੍ਰਾਂਤੀਕਾਰੀ ਨੇ

ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ ਵਿੱਚ ਮੁਫ਼ਤ ਹੋਵੇਗਾ ਇਲਾਜ

ਪੰਜਾਬ ਦੇ ਰਾਜਪਾਲ ਨੇ ਪ੍ਰਯਾਗਰਾਜ ਤੋਂ ਇਤਿਹਾਸਕ ਸਵਾਮੀਤਵਾ ਸਮਾਗਮ ਵਿੱਚ ਵਰਚੁਅਲੀ ਤੌਰ 'ਤੇ ਕੀਤੀ ਸ਼ਮੂਲੀਅਤ

ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਲਈ 30.35 ਕਰੋੜ ਦੀ ਰਾਸ਼ੀ ਜਾਰੀ: ਡਾ. ਬਲਜੀਤ ਕੌਰ

ਭਗਤ ਨਾਮਦੇਵ ਨਿਵਾਸ ਕੇਸਰੀ ਬਾਗ ਦੀ ਸੱਤਵੀਂ ਮੰਜ਼ਲ ਦਾ ਲੈਂਟਰ ਪਾਉਣ ਦੀਆਂ ਤਿਆਰੀਆਂ ਆਰੰਭ

ਪ੍ਰਸਿੱਧ ਕੀਰਤਨੀਏ ਭਾਈ ਅਮਨਦੀਪ ਸਿੰਘ ਨੂੰ ਸਦਮਾ ਪਿਤਾ ਦਾ ਅਕਾਲ ਚਲਾਣਾ

ਬਾਪੂ ਸੂਰਤ ਸਿੰਘ ਦੀਆਂ ਪੰਥਕ ਸੇਵਾਵਾਂ ਨੂੰ ਦੇਖਦਿਆਂ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਉਨ੍ਹਾਂ ਨੂੰ "ਪੰਥਕ ਸ਼ਹੀਦ" ਨਾਲ ਕੀਤਾ ਜਾਏ ਸਨਮਾਨਿਤ: ਪਰਮਜੀਤ ਸਿੰਘ ਵੀਰਜੀ

ਵਿਵਾਦਤ ਫ਼ਿਲਮ ‘ਐਂਮਰਜੈਂਸੀ’ ਨੂੰ ਸਿੱਖ ਕੌਮ ਦੇ ਵਿਰੋਧ ਦੇ ਬਾਵਜੂਦ ਕੇੰਦਰ ਵੱਲੋਂ ਜਾਰੀ ਕਰਵਾਣਾ ਸਿੱਖ ਭਾਵਨਾਵਾਂ ਨਾਲ ਵੱਡਾ ਖਿਲਵਾੜ: ਸਰਨਾ

ਐਮਰਜੰਸੀ ਫਿਲਮ ਦੀ ਆੜ ਵਿੱਚ ਸਿੱਖ ਭਾਵਨਾਵਾਂ ਨਾਲ ਖੇਡ ਰਹੀ ਹ ਸਰਕਾਰ -ਭਾਈ ਮਹਿਰਾਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਟੇਲ ਨਗਰ ਤੋਂ 'ਆਪ' ਉਮੀਦਵਾਰ ਪ੍ਰਵੇਸ਼ ਰਤਨ ਲਈ ਕੀਤਾ ਰੋਡ ਸੋ਼ਅ